ਜਲੰਧਰ — ਜਿਊਲਰੀ ਪਹਿਨਣ ਦੀ ਸ਼ੌਕੀਨ ਤਾਂ ਹਰ ਔਰਤ ਹੁੰਦੀ ਹੈ ਪਰ ਇਸ ਦੀ ਕੇਅਰ ਕੋਈ-ਕੋਈ ਔਰਤ ਹੀ ਕਰਦੀ ਹੈ। ਫੰਕਸ਼ਨ 'ਚ ਵਾਰ-ਵਾਰ ਪਹਿਨਣ ਅਤੇ ਪਸੀਨੇ ਦੀ ਵਜ੍ਹਾ ਕਰਕੇ ਜਿਊਲਰੀ ਕਾਲੀ ਪੈ ਜਾਂਦੀ ਹੈ ਅਤੇ ਜਦੋਂ ਜਿਊਲਰੀ ਦੀ ਚਮਕ ਖਤਮ ਹੋ ਜਾਂਦੀ ਹੈ ਤਾਂ ਇਹ ਗ੍ਰੇਸਫੁੱਲ ਨਹੀਂ ਲੱਗਦੀ, ਖਾਸ ਕਰਕੇ ਸਿਲਵਰ ਜਿਊਲਰੀ ਬਹੁਤ ਭੱਦੀ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਦੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਜ਼ਿਆਦਾ ਮਿਹਨਤ ਕੀਤੇ ਬਿਨਾਂ ਇਸ ਨੂੰ ਨਵਾਂ ਅਤੇ ਚਮਕਦਾਰ ਬਣਾ ਸਕਦੇ ਹੋ। ਕੁਝ ਆਸਾਨ ਜਿਹੇ ਘਰੇਲੂ ਢੰਗ ਅਪਣਾ ਕੇ ਤੁਸੀਂ ਇਨ੍ਹਾਂ ਦੀ ਗੁਆਚੀ ਹੋਈ ਚਮਕ ਨੂੰ ਨਾ ਸਿਰਫ ਵਾਪਸ ਹਾਸਿਲ ਕਰ ਸਕਦੇ ਹੋ, ਸਗੋਂ ਇਸ ਨੂੰ ਸਾਲਾਂ ਤਕ ਬਰਕਰਾਰ ਵੀ ਰੱਖ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਨੁਸਖਾ ਤੁਹਾਨੂੰ ਆਪਣੀ ਰਸੋਈ ਵਿਚ ਬੜੀ ਆਸਾਨੀ ਨਾਲ ਮਿਲ ਜਾਵੇਗਾ ਅਤੇ ਇਹ ਬਹੁਤ ਹੀ ਸਸਤਾ ਵੀ ਹੈ।
ਰੋਜ਼ਾਨਾ ਇਸਤੇਮਾਲ ਕਰਨ ਨਾਲ ਸਿਲਵਰ ਦੀ ਚਮਕ ਘਿਸਣ ਲੱਗਦੀ ਹੈ ਅਤੇ ਹੌਲੀ-ਹੌਲੀ ਪੂਰੀ ਤਰ੍ਹਾਂ ਗਾਇਬ ਹੋ ਜਾਂਦੀ ਹੈ। ਇਸ ਨੂੰ ਹਰ ਵਾਰ ਜਿਊਲਰੀ ਸਟੋਰ 'ਤੇ ਜਾ ਕੇ ਪਾਲਿਸ਼ ਕਰਨਾ ਵੀ ਮੁਮਕਿਨ ਨਹੀਂ ਹੈ।
ਚਮਕਾਉਣ ਦਾ ਢੰਗ
ਜੇਕਰ ਤੁਹਾਡੀ ਸਿਲਵਰ ਦੀ ਜਿਊਲਰੀ ਦੀ ਚਮਕ ਚਲੀ ਗਈ ਹੈ ਤਾਂ ਅਜਿਹੇ ਵਿਚ ਕੈਚਪ ਦੀ ਮਦਦ ਨਾਲ ਇਨ੍ਹਾਂ ਦੀ ਚਮਕ ਵਾਪਸ ਪ੍ਰਾਪਤ ਕੀਤੀ ਜਾ ਸਕਦੀ ਹੈ। ਥੋੜ੍ਹੀ ਜਿਹੀ ਕੈਚਪ ਵਿਚ 1-2 ਚਮਚ ਸਿਰਕਾ ਮਿਲਾ ਲਓ। ਫਿਰ ਉਸ ਵਿਚ ਆਪਣੀ ਰਿੰਗ, ਬ੍ਰੈਸਲੇਟ ਅਤੇ ਈਅਰਰਿੰਗ ਨੂੰ 5 ਤੋਂ 7 ਮਿੰਟ ਤਕ ਰੱਖੋ ਅਤੇ ਫਿਰ ਜਿਊਲਰੀ ਨੂੰ ਕੱਢ ਕੇ ਕਿਸੇ ਪੁਰਾਣੇ ਬਰੱਸ਼ ਨਾਲ ਇਸ ਨੂੰ ਸਾਫ ਕਰੋ। ਇਸ ਤੋਂ ਬਾਅਦ ਸਾਫ ਕੱਪੜੇ ਨਾਲ ਸਾਫ ਕਰੋ ਜਾਂ ਪਾਣੀ ਨਾਲ ਧੋ ਲਓ।
ਪੋਰਨ ਦੇਖਣ ਨਾਲ ਵੱਧਦਾ ਹੈ ਤਲਾਕ ਦਾ ਖਤਰਾ
NEXT STORY